Ik dar mayi da vandan wala

ਇੱਕ ਦਰ, ਮਾਈ ਦਾ ਵੰਡਣ ਵਾਲਾ ll ਮੰਗਣ ਵਾਲੇ ਕਈ ਕਰੋੜ* l *ਹੋ,,, ਬੱਚੜੇ ਆਪਣੀ ਮਾਂ ਤੋਂ ਮੰਗਦੇ, ਦੇਵਾਂ ਦੇਵਾਂ ਹੋਰ ਹੋਰ*,,, ਇੱਕ ਦਰ, ਮਾਈ ਦਾ ਵੰਡਣ ਵਾਲਾ l -ll ਤੂੰ ਸਾਰੀ ਦੁਨੀਆਂ ਪਾਲ਼ੀ ਏ, ਤੂੰ ਦੁੱਧ ਪੁੱਤ ਦੇਵਣ ਵਾਲੀ ਏ l ਤੈਨੂੰ ਅੰਨਪੂਰਨਾ ਕਹਿੰਦੇ ਨੇ, ਸਭ ਤੈਥੋਂ ਅੰਨ ਧੰਨ ਲੈਂਦੇ ਨੇ l ਤੇਰੇ ਯੁਗਾਂ ਤੋਂ ਲੰਗਰ ਚੱਲਦੇ ਨੇ* l ਜਿੱਥੇ ਭੋਜਨ ਸਭ ਨੂੰ ਮਿਲਦੇ ਨੇ* l ਤੇਰੇ ਭਰੇ ਹੋਏ ਭੰਡਾਰ ਨੀ ਮਾਂ, ਤੈਥੋਂ ਮੰਗਦਾ ਕੁੱਲ ਸੰਸਾਰ ਨੀ ਮਾਂ l ਤੇਰੀ ਦਇਆ ਦਾ ਸਾਗਰ ਡੂੰਘਾ ਮਾਂ, ਜੋ ਕਦੇ ਨਾ ਖ਼ਾਲੀ ਹੁੰਦਾ ਮਾਂ l ਤੂੰ ਸਭ ਨੂੰ ਵੰਡਦੀ ਖੈਰਾਂ ਏ* l ਲਾ ਦੇਂਦੀ ਲਹਿਰਾਂ ਬਹਿਰਾਂ ਏ* l *ਹੋ,,, ਸਭ ਦੀ ਅਰਜ਼ੀ ਉੱਤੇ ਹੁੰਦਾ , ਤੇਰੇ ਬੂਹੇ ਤੇ ਗੌਰ ਗੌਰ*,,, ਇੱਕ ਦਰ, ਮਾਈ ਦਾ ,,,,,,,,,,,,,,F ਤੂੰ ਭੈਣਾਂ ਨੂੰ ਵੀਰ ਮਿਲਾਉਂਦੀ ਏ, ਘਰ ਜਾ ਕਰ ਲਾਲ ਖ਼ਿਡਾਉਂਦੀ ਏ l ਤੇਰੇ ਦਰ ਤੇ ਘਾਟਾ ਕੋਈ ਨਹੀਂ, ਤੈਨੂੰ ਥੋੜ ਕਦੇ ਵੀ ਹੋਈ ਨਹੀਂ l ਜਦੋਂ ਝੁੱਗੀ ਵਾਲਾ ਆਉਂਦਾ ਏ* l ਮਾਂ ਵਧੀਆ ਕੋਠੀ ਚਾਹੁੰਦਾ ਏ* l ਜਦੋਂ ਕੋਠੀਆਂ ਵਾਲੇ ਝੁੱਕਦੇ ਨੇ, ਓਹ ਮਹਿਲ ਮੁਨਾਰੇ ਮੰਗਦੇ ਨੇ l ਤੂੰ ਸਭ ਦੇ ਪੱਲੇ ਭਰਦੀ ਏ, ਮਾਂ ਸਿੱਧ ਮਨੋਰਥ ਕਰਦੀ ਏ l ਜੋ ਅੜ੍ਹ ਕੇ ਦਰ ਤੇਰੇ ਬਹਿ ਜਾਂਦੇ* l ਓਹ ਮਨ ਚਾਹਿਆ ਫ਼ਲ ਲੈ ਜਾਂਦੇ* l *ਹੋ,,, ਤੇਰੇ ਹੱਥਾਂ ਵਿੱਚ ਏ ਮਾਂਏਂ, ਸਭ ਭਗਤਾਂ ਦੀ ਡੋਰ ਡੋਰ*,,, ਇੱਕ ਦਰ, ਮਾਈ ਦਾ ,,,,,,,,,,,,,,F ਮਾਂ ਭਾਵਨਾ ਜਿਸਦੀ ਜੈਸੀ ਏ, ਤੇਰੀ ਰਹਿਮਤ ਉਸ ਤੇ ਵੈਸੀ ਏ l ਤੂੰ ਖ਼ਾਲੀ ਕਿਸੇ ਨੂੰ ਮੋੜਦੀ ਨਾ, ਆਸਾਂ ਦਾ ਕਾਸਾ ਤੋੜਦੀ ਨਾ l ਤੂੰ ਬੜੀ ਦਿਆਲੂ ਮਹਾਂ ਮਾਈਏ* l ਤੂੰ ਸਭ ਦੀ ਫੜ੍ਹਦੀ ਬਾਂਹ ਮਾਈਏ* l ਜੇਹੜਾ ਸੱਚੀ ਸ਼ਰਧਾ ਦੇਂਦਾ ਏ, ਓਹਦਾ ਵਾਲ਼ ਨਾ ਹੁੰਦਾ ਵਿੰਗਾਂ ਏ l ਤੂੰ ਸਭਨਾਂ ਦੀ ਪੱਤ ਰੱਖਦੀ ਏ, ਤੂੰ ਸਭਦੇ ਪਰਦੇ ਢੱਕਦੀ ਏ l ਤੇਰੇ ਵਰਗਾ ਜੱਗ ਤੇ ਕੋਈ ਨਹੀਂ* l ਓ ਸਾਨੂੰ ਹੋਰ ਕਿਤੇ ਵੀ ਢੋਈ ਨਹੀਂ* l *ਹੋ,,, ਤੇਰੇ ਸਿਵਾ ਏਹ ਨਿਰਦੋਸ਼ਾਂ ਦਾ, ਕਿਤੇ ਨਾ ਚੱਲਦਾ ਜ਼ੋਰ ਜ਼ੋਰ*,,, ਇੱਕ ਦਰ, ਮਾਈ ਦਾ ,,,,,,,,,,,,,,F

Read the full entry

Log in to unlock this spiritual diary and connect with devotees.

Watch Video

Main Video Thumbnail

Thoughts & Discussion

Join the Devotee Community

Log in to see what other devotees are saying, share your spiritual experiences, and join the discussion.