ਖੋਲ ਬੂਹੇ ਮੰਦਿਰਾਂ ਦੇ ਖੋਲ
===============
( ਬੂਹੇ ਖੋਲ ਦੇ, ਖੁੱਲਣ ਨਸੀਬ ਮੇਰੇ,
ਤੇ ਮੈਂ ਰੋਂਦਾ, ਰੋਂਦਾ ਹੱਸਾਂ l
ਤੇਰੇ ਬਾਝੋਂ ਕੌਣ ਸੁਣਦਾ, ਜੱਗ ਦਾਤੀ,
ਤੇ ਮੈਂ ਦੁੱਖੜੇ, ਕੇਹਨੂੰ ਦੱਸਾਂ ll )
ਖੋਲ ਬੂਹੇ ਮੰਦਿਰਾਂ ਦੇ, ਖੋਲ ਸ਼ੇਰਾਂਵਾਲੀਏ,
ਖੋਲ ਬੂਹੇ ਮੰਦਿਰਾਂ ਦੇ ਖੋਲ,
ਖੋਲ ਬੂਹੇ ਮੰਦਿਰਾਂ ਦੇ, ਖੋਲ ਜੋਤਾਂ ਵਾਲੀਏ,
ਖੋਲ ਬੂਹੇ ਮੰਦਿਰਾਂ ਦੇ ਖੋਲ ll
ਦੁਨੀਆਂ ਰੰਗੀਲੀ ਤੇਰੇ, ਰੰਗ ਪਈ ਮਾਣਦੀ ਏ ll,
ਮੈਨੂੰ ਕਾਹਤੋਂ ਰਹੀ ਏ, ਤੂੰ ਰੋਲ,,,,
ਖੋਲ ਬੂਹੇ ਮੰਦਿਰਾਂ ਦੇ,,,,,,,,,,,,,,,,,,,F
ਚਹਿਲ ਪਹਿਲ ਹੋਵੇ ਤੇਰੀ, ਦੁਨੀਆਂ ਤੇ ਹਰ ਪਾਸੇ,
"ਮੇਰੇ ਬੋਲ ਮਾਏਂ ਕਿਓਂ, ਉਦਾਸ ਨੇ"
ਹਾਏ! ਲੋਕਾਂ ਦੀਆਂ ਅੱਖੀਆਂ ਦੀ, ਰੋਸ਼ਨੀ ਨੀ ਵੇਖੀ ਜਾਂਦੀ,
"ਮੇਰੀ ਅੱਖੀਂ ਰਾਵੀ ਤੇ, ਬਿਆਸ ਨੇ" ll
ਸੁੱਖਾਂ ਵਾਲੀ ਸ਼ੈ, ਕੋਈ ਬਣੀ ਹੋਵੇ ਤੱਕੜੀ ll,
ਦੁੱਖ ਹੁੰਦੇ ਸਦਾ, ਅਣਤੋਲ,,,,
ਖੋਲ ਬੂਹੇ ਮੰਦਿਰਾਂ ਦੇ,,,,,,,,,,,,,,,,,,F
ਬੜੇ ਦੁੱਖਿਆਰਿਆਂ ਨੂੰ, ਗ਼ਮਾਂ ਦਿਆਂ ਮਾਰਿਆ ਨੂੰ,
"ਤੇਰੇ ਦਰ ਬਿਨਾਂ ਕਿਤੇ, ਢੋਈ ਨਾ"
ਹਾਏ! ਤੂੰਹੀਓਂ ਤਾਂ ਸਹਾਰਾ ਮਾਏਂ, ਓਹਨਾਂ ਬੇ-ਸਹਾਰਿਆ ਦਾ,
"ਜਿਸਦਾ ਸਹਾਰਾ ਹੋਰ, ਕੋਈ ਨਾ"
ਤਾਂਹੀਓਂ ਤਾਂ ਜਹਾਨ ਤੈਨੂੰ, ਭੋਲੀ ਮਾਂ ਪੁਕਾਰਦਾ ll,
ਰੁੱਤਬਾ ਏ ਤੇਰਾ, ਅਣਭੋਲ,,,,
ਖੋਲ ਬੂਹੇ ਮੰਦਿਰਾਂ ਦੇ,,,,,,,,,,,,,,,,,,F
ਹੁੰਦਿਆਂ ਜੇ ਮਾਂ ਦੇ ਬੱਚੇ, ਦਰ ਦਰ ਰੋਣ,
"ਏਹਤੋਂ ਵੱਡਾ ਦੱਸ ਕੀ ਏ, ਕਹਿਰ ਮਾਂ"
ਕਿਵੇਂ ਬਣੂ ਮੁੱਖੜਾ, ਸੰਜੀਵ ਕੋਲੋਂ ਖੁਸ਼ੀ ਵਾਲਾ,
ਰਹਿਮਤਾਂ ਦੀ ਮਿਲੀ ਨਾ ਜੇ, ਖੈਰ ਮਾਂ"
ਰੱਖ ਲੈ ਸਿਕੰਦਰ ਨੂੰ, ਗਮਾਂ ਦੀ ਦੁਪਿਹਰ ਕੋਲੋਂ ll,
ਦੇ ਕੇ ਠੰਡੇ ਝੋਲੇ, ਅਣਮੋਲ,,,,
ਖੋਲ ਬੂਹੇ ਮੰਦਿਰਾਂ ਦੇ,,,,,,,,,,,,,,,,,,F
ਅਪਲੋਡਰ- ਵਿਜੇ ਅਰੋੜਾ